Guru Nanak Naam Leva Conference

“Eikaa Baanee Eik Gur Eiko Sabadh Veechaar” According to this Gurbani verse, the entire Sikh Panth is one. Despite being a Sikh of the same Guru, the Sikh panth is divided into several sects. We must bind the entire Sikh panth in the thread of love while preserving the existence of all those elements. Because the single garland of pearls that believe in Satguru Nanak Dev Ji should shine throughout the world.

However, it is recorded in Gurubani: “Maaeiaa Mohi Sabho Jag Soeiaa Eihu Bharam Kehahu Kio Jaaee, Eaekaa Sangath Eikath Grihi Basathae Mil Baath N Karathae Bhaaee” We Sikhs who believe in the same Satguru Nanak Dev Ji and the same Gurbani are being battled for no cause, as a consequence of which the Sikh panth is shrinking and Sikh devotion is decreasing. Sikhism has expanded from Turkey to Assam and from Tibet to Sri Lanka during the reign of Satguru Nanak. However, today, our children not believing that we are Sikhs, and the Sikh panth has declined significantly also in our Punjab.

On the guidance of Thakur Dalip Singh Ji (Present Namdhari Head), Namdhari Sangat held the "Guru Nanak Nam Lewa Conference" on April 21, 2014, at Chinmay Mission Lodhi Road in New Delhi. While addressing attendant Thakur Ji stated that, we Sikhs are called after Satguru Nanak Dev Ji. We seek to unify all Sikh sects and establish the Sikh Panth as the dominant force. Because it is written in Gurbani: “Eikaa Baanee Eik Gur Eiko Sabadh Veechaar” According to this passage of Gurbani, recognising Satguru Nanak Dev Ji as Guru unites the whole Sikh panth, and any living person who accepts him as Guru is a Sikh. As a result, no gentleman may disregard a Sikhism adherent. Nobody may declare to anyone, "You are not a Sikh."

We, the Namdhari Sangat, desire to propagate Satguru Nanak Dev Ji all over the world by uniting every Sikh Panth. We aim to spread Sikhism and have people all around the world adore Satguru Nanak Dev Ji.

Because, Sri Satguru Ram Singh Ji (Guru of Namdharis), have taught the Namdhari Sikhs to conduct their lives in accordance with Gurbani and to chant Naam, and reciting Naam in Gurbani is extremely essential. By reciting the name, we are known as Namdhari Sikhs. “Naam Dhhaaree Saran Thaeree” As a result, the Namdhari Sangat is an essential component of the Sikh panth.

Thakur ji also mentioned the primary reason for his grandpa Satguru Pratap Singh Ji's 1934 meeting of Guru Nanak Naam Lewa Panth: You cannot be oblivious that we have lost our nation and become slaves solely through the mercy of Division. Is there more cancer in our situation? This is a terribly sad state of affairs in my country. I make this request in the name of Satguru Nanak Dev Ji! This division plant, which is still in its early stages, must be removed with enthusiasm. As a result, the panth could avoid its toxic fruits. You are all smart Gursikhs. My religion leads me to repeatedly implore that you live with such love and harmony that people of all religions and races appreciate and revere you. If all of you gentlemen can accept my offer to erase all illusions and become friends, I will be overjoyed. I beseech Satguru, the actual saint, to instil a love of Sikhism in your hearts.

It is inscribed in the verses of Sri Satguru Nanak Dev Ji “Jae Eik Hoe Th Ougavai” As a result, 80 years ago in 1934, the Sikhs named after Satguru Nanak Dev Ji, led by Satguru Partap Singh Ji, convened the "Satguru Nanak Naam Lewa Conference" at their native site Bhaini Sahib to promote the Sikh panth.

In which all Sikh sects named after Guru Nanak were united and Gurbani was recited “Hoe Eikathr Milahu Maerae Bhaaee Dhubidhhaa Dhoor Karahu Liv Laae” was a triumph, and the verse was written down in Gurbani “Milabae Kee Mehimaa Baran N Saako Naanak Parai Pareelaa” All Sikh sects came, and the Sikhs' top leaders, including Master Tara Singh, S. Sundar Singh Majithia, Bhai Arjan Singh Bagaria, and others, participated and played the role. Following Satguru Ji's instructions, we are also making significant efforts to unite the Sikh panth today.

As a result, Thakur ji requested on behalf of the Namdhari Sangat that all Sikhs: Please help us in this noble task so that the Sikh panth might flourish. Our aim is for the entire globe to honour Satguru Nanak Dev Ji. Allow the Sikh panth to expand throughout the world. To do this task, we must all spread the Panth. We can only develop together; we can only shrink by fighting. Increasing the cult is not a tough undertaking for Khalsa; all that is required is the creation of the notion of increasing the cult.

Our Namdhari Sangat shares the same goal of organizing an all-community convention in Guru Nanak's honour, since our Sikh panth is disintegrating owing to mutual discord. Let's strive to raise it, but panth will rise if we stop fighting and sit together. As a result, let us all endeavour to unify as Guru Nanak Dev Ji's disciples. It makes no mention of Namdhari, Nirmale, Akali, or any other characters. Here, it is about everyone who regards Satguru Nanak Dev Ji as their spiritual guru, regardless of how he may or may not accept it, let us all work together to help the Sikh panth flourish and to convey Satguru Nanak Dev ji's message over the world with this the whole globe embraces Satguru ji with devotion. The prominent Sikh Panth personality, Jathedar Giani Iqbal Singh of Akal Takht Patna Sahib, Head Granthi of Takht Damdama Sahib, participated in this conference. Balwant Singh ji, Bhai Ishar Singh ji, Dr. Swami Ji, Kaleran Wale Sant Ji, Secretary of Shiromani Committee Harmandir Sahib, and members of Gurdwara Management Committee Delhi, among others, were also present.

ਗੁਰੂ ਨਾਨਕ ਨਾਮ ਲੇਵਾ ਕਾਨਫਰੰਸ

“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” ਗੁਰਬਾਣੀ ਦੀ ਇਸ ਤੁਕ ਅਨੁਸਾਰ ਸਾਰਾ ਸਿੰਖ ਪੰਥ ਇੱਕ ਹੈ। ਇੱਕੋ ਗੁਰੂ ਦੇ ਸਿੱਖ ਹੁੰਦਿਆਂ ਹੋਇਆਂ ਵੀ, ਸਿੱਖ ਪੰਥ ਕਈ ਭਾਗਾ ਵਿੱਚ ਵੰਡਿਆ ਹੋਇਆ ਹੈ। ਅਸਾਨੂੰ ਉਨਾਂ ਸਾਰਿਆਂ ਭਾਗਾਂ ਦੀ ਹੋਂਦ ਨੂੰ ਕਾਇਮ ਰਖਦਿਆਂ ਹੋਇਆ, ਸਾਰੇ ਸਿੱਖ ਪੰਥ ਨੂੰ ਪ੍ਰੇਮ ਦੇ ਧਾਗੇ ਵਿੱਚ ਪਰੋਕੇ ਇਕੱਠਾ ਕਰਨਾ ਚਾਹੀਦਾ ਹੈ। ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਮੋਤੀਆਂ ਦੀ ਇਕੋ ਮਾਲਾ ਸਾਰੇ ਸੰਸਾਰ ਵਿੱਚ ਚਮਕਣੀ ਚਾਹੀਦੀ ਹੈ।

ਪਰ ਗੁਰੂਬਾਣੀ ਵਿੱਚ ਅੰਕਿਤ ਹੈ: “ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ॥ ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥ ਇੱਕੋ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਅਤੇ ਇੱਕੋ ਗੁਰਬਾਣੀ ਨੂੰ ਮੰਨਣ ਵਾਲੇ ਅਸੀਂ ਸਿੱਖ ਬਿਨਾ ਕਿਸੇ ਕਾਰਨ ਤੋਂ ਲੜੀ ਜਾ ਰਹੇ ਹਾਂ, ਜਿਸ ਦਾ ਨਤੀਜਾ ਕਿ ਸਿੱਖ ਪੰਥ ਘੱਟ ਰਿਹਾ ਹੈ ਅਤੇ ਸਿੱਖਾਂ ਦੀ ਸ਼ਰਧਾ ਵੀ ਘੱਟ ਰਹੀ ਹੈ। ਸਤਿਗੁਰੂ ਨਾਨਕ ਦੇਵ ਜੀ ਦੇ ਸਮੇਂ ਸਿੱਖੀ ਤੁਰਕੀ ਤੋਂ ਲੈ ਕੇ ਅਸਾਮ ਤੱਕ ਅਤੇ ਤਿੱਬਤ ਤੋਂ ਲੈ ਕੇ ਸ਼ਿਰੀਲੰਕਾ ਤੱਕ ਸੀ। ਪਰ ਅੱਜ ਜੇ ਅਸੀਂ ਵਿਚਾਰ ਕਰੀਏ ਤਾਂ ਅਸਾਡੇ ਬੱਚੇ ਹੀ ਨਹੀਂ ਮੰਨਦੇ ਕੀ ਅਸੀਂ ਸਿੱਖ ਹਾਂ ਅਤੇ ਅਸਾਡੇ ਪੰਜਾਬ ਵਿੱਚ ਹੀ ਸਿੱਖ ਪੰਥ ਬਹੁਤ ਘੱਟ ਗਿਆ ਹੈ।

ਠਾਕੁਰ ਦਲੀਪ ਸਿੰਘ ਜੀ (ਵਰਤਮਾਨ ਨਾਮਧਾਰੀ ਮੁਖੀ) ਦੇ ਹੁਕਮ ਅਨੁਸਾਰ ਨਾਮਧਾਰੀ ਸੰਗਤ ਨੇ 21/04/2014 ਨੂੰ ਚਿਨਮਯ ਮਿਸ਼ਨ ਲੋਧੀ ਰੋਡ, ਨਵੀਂ ਦਿੱਲੀ ਵਿੱਖੇ “ਗੁਰੂ ਨਾਨਕ ਨਾਮ ਲੇਵਾ ਕਾਨਫਰੰਸ” ਆਯੋਜਿਤ ਕੀਤੀ। ਜਿਸ ਵਿੱਚ ਠਾਕੁਰ ਜੀ ਨੇ ਦਸਿਆ ਕਿ ਅਸੀਂ ਸਤਿਗੁਰੂ ਨਾਨਕ ਦੇਵ ਜੀ ਦੇ ਨਾਮਧਾਰੀ ਸਿੱਖ, ਸਾਰੀਆਂ ਸਿੱਖ ਸੰਪਰਦਾਵਾਂ ਨੂੰ ਇਕੱਤ੍ਰ ਕਰਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਕਰਨਾ ਚਾਹੁੰਦੇ ਹਾਂ। ਕਿਊਂਕਿ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ: ਇਕਾ ਬਾਣੀ, ਇਕੁ ਗੁਰ, ਇਕੋ ਸਬਦੁ ਵੀਚਾਰਿ। (ਸੋਰਠ ਮ.3) ਗੁਰਬਾਣੀ ਦੀ ਇਸ ਤੁਕ ਅਨੁਸਾਰ: ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਣ ਕਰਕੇ ਸਾਰਾ ਸਿੱਖ ਪੰਥ ਇੱਕ ਹੈ ਅਤੇ ਉਨ੍ਹਾਂ ਨੂੰ ਗੁਰੂ ਮੰਨਣ ਵਾਲਾ ਹਰ ਪ੍ਰਾਣੀ ਸਿੱਖ ਹੈ। ਇਸ ਕਰਕੇ ਕੋਈ ਵੀ ਸਜਨ ਕਿਸੇ ਸ਼ਰਧਾਲੂ ਨੂੰ, ਸਿੱਖੀ ਤੋਂ ਖਾਰਜ ਨਹੀਂ ਕਰ ਸੱਕਦਾ। ਕੋਈ ਵੀ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ “ਤੂੰ ਸਿੱਖ ਨਹੀਂ”।

ਅਸੀਂ ਨਾਮਧਾਰੀ ਸੰਗਤ, ਸਾਰੇ ਸਿੱਖ ਪੰਥ ਦੀ ਏਕਤਾ ਕਰਵਾਕੇ, ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕਰਨਾ ਚਾਹੁੰਦੇ ਹਾਂ। ਸਿੱਖ ਪੰਥ ਨੂੰ ਪ੍ਰਫੁਲਿਤ ਕਰਨਾ ਚਾਹੁੰਦੇ ਹਾਂ ਅਤੇ ਸਾਰੇ ਸੰਸਾਰ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਚਰਨੀ ਲਾਉਣਾ ਚਾਹੁੰਦੇ ਹਾਂ।

ਕਿਊਂਕਿ ਅਸਾਡੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ (ਨਾਮਧਾਰੀਆਂ ਦੇ ਗੁਰੂ) ਨੇ ਅਸਾਨੂੰ ਨਾਮਧਾਰੀ ਸਿੱਖਾਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣ ਅਤੇ ਨਾਮ ਜਪਣ ਲਾਇਆ ਅਤੇ ਗੁਰਬਾਣੀ ਵਿੱਚ ਨਾਮ ਜਪਣ ਦੀ ਬਹੁਤ ਮਹੱਤਤਾ ਹੈ। ਇਸ ਲਈ ਨਾਮ ਜਪਣ ਕਰਕੇ ਅਸੀਂ ਨਾਮਧਾਰੀ ਸਿੱਖ ਕਹਾਏ। "ਨਾਮ ਧਾਰੀ ਸਰਨ ਤੇਰੀ" (ਕਲਿਆਣ ਮ.੫.)। ਇਸ ਲਈ ਨਾਮਧਾਰੀ ਸੰਗਤ, ਸਿੱਖ ਪੰਥ ਦਾ ਅਟੁੱਟ ਅੰਗ ਹੈ।

ਠਾਕੁਰ ਜੀ ਨੇ ਆਪਣੇ ਦਾਦਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਦੁਆਰਾ ਸਨ ੧੯੩੪ ਵਿੱਚ ਗੁਰੁ ਨਾਨਕ ਨਾਮ ਲੇਵਾ ਪੰਥ ਨੂੰ ਇਕੱਠਾ ਕਰਨ ਦਾ ਮੁਖ ਪ੍ਰਯੋਜਨ ਵੀ ਦਸਿਆ: ਤੁਸੀਂ ਇਸ ਗੱਲ ਤੋਂ ਬੇਖਬਰ ਨਹੀ ਹੋ ਸਕਦੇ, ਕਿ ਫੁੱਟ ਦੀ ਕਿਰਪਾ ਨਾਲ ਹੀ ਅਸੀਂ ਆਪਣੇ ਦੇਸ਼ ਦਾ ਰਾਜ ਖੁਹਾ/ਗੁਆ ਕੇ ਗੁਲਾਮ ਬਣੇ ਹੋਏ ਹਾਂ। ਕੀ ਸਾਡੀ ਦੁਰਦਸ਼ਾ ਵਿੱਚ ਅਜੇ ਕੋਈ ਕਸਰ ਹੈ? ਮੈਨੂੰ ਆਪਣੀ ਕੌਮ ਦੀ ਇਹ ਦਸ਼ਾ ਵੇਖ ਕੇ ਬੜਾ ਦੁੱਖ ਹੁੰਦਾ ਹੈ। ਮੈ, ਸਤਿਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਅਪੀਲ ਕਰਦਾ ਹਾਂ! ਫੁਟ ਦਾ ਇਹ ਬੂਟਾ ਜੋ ਕਿ ਅਜੇ ਪੈਦਾਇਸ਼ੀ ਹਾਲਤ ਵਿੱਚ ਹੈ, ਬੜੇ ਹੀ ਉਦਮ ਨਾਲ ਜੜੋਂ ਪੁੱਟ ਲੈਣਾ ਚਾਹੀਦਾ ਹੈ। ਜਿਸ ਕਰਕੇ ਪੰਥ ਇਸ ਦੇ ਜਹਰੀਲੇ ਫਲਾਂ ਤੋਂ ਬਚ ਸਕੇ। ਤੁਸੀਂ ਸਾਰੇ ਹੀ ਸਿਆਣੇ ਗੁਰਸਿੱਖ ਹੋ। ਮੇਰਾ ਧਰਮ, ਮੈਨੂੰ ਆਪ ਦੇ ਸਾਹਮਣੇ ਬਾਰਬਾਰ ਇਹ ਅਰਜ ਕਰਨ ਤੇ ਮਜਬੂਰ ਕਰਦਾ ਹੈ, ਕਿ ਤੁਸੀਂ ਆਪਸ ਵਿੱਚ ਅਜਿਹੇ ਪ੍ਰੇਮ ਅਤੇ ਮਿਲਾਪ ਨਾਲ ਰਹੋ ਕਿ ਦੂਜੇ ਮਜ਼੍ਹਬਾਂ ਤੇ ਨਸਲਾਂ ਦੇ ਲੋਕ ਤੁਹਾਡਾ ਆਦਰ ਤੇ ਸਤਿਕਾਰ ਕਰਨ। ਜੇ ਆਪ ਸਭ ਸੱਜਣ ਇਹ ਬੇਨਤੀ ਪ੍ਰਵਾਨ ਕਰ ਸੱਕੋ ਕਿ ਆਪਸ ਵਿਚ ਸਾਰੇ ਭਰਮ ਭੇਦ ਮਿਟਾ ਕੇ ਇਕ ਦੂਜੇ ਦੇ ਮਿਤਰ ਬਣ ਜਾਉ ਤਾਂ ਮੈਨੂੰ ਬੜੀ ਪ੍ਰਸਨੰਤਾ ਹੋਵੇਗੀ। ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸ ਅਰਜ ਕਰਦਾ ਹਾਂ ਕਿ ਆਪ ਦੇ ਦਿਲਾਂ ਵਿਚ ਸਿੱਖੀ ਦਾ ਪਿਆਰ ਪੈਦਾ ਹੋਵੇ।

ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਅੰਕਿਤ ਹੈ “ਜੇ ਇਕੁ ਹੋਇ ਤਾ ਉਗਵੈ” ਅਨੁਸਾਰ, ਸਿੱਖ ਪੰਥ ਨੂੰ ਪ੍ਰਫਲਿਤ ਕਰਨ ਲਈ, 80 ਸਾਲ ਪਹਿਲਾਂ ਸਨ 1934 ਵਿੱਚ ਸਤਿਗੁਰੂ ਨਾਨਕ ਦੇਵ ਜੀ ਦੇ ਨਾਮਧਾਰੀ ਸਿੱਖਾਂ ਵਲੋਂ ਸਤਿਗੁਰੂ ਪਰਤਾਪ ਸਿੰਘ ਜੀ ਦੀ ਰਹਨੂਮਾਈ ਹੇਠ ਆਪਣੇ ਮੂਲ ਸਥਾਨ ਭੈਣੀ ਸਾਹਿਬ ਵਿੱਖੇ “ਸਤਿਗੁਰੂ ਨਾਨਕ ਨਾਮ ਲੇਵਾ ਕਾਨਫਰੰਸ” ਆਯੋਜਿਤ ਕੀਤੀ ਗਈ ਸੀ।

ਜਿਸ ਵਿੱਚ ਸਮੂਹ ਗੁਰੁ ਨਾਨਕ ਨਾਮ ਲੇਵਾ ਸਿੱਖ ਸੰਪਰਦਾਵਾਂ ਨੂੰ ਇਕੱਠਾ ਕਰਕੇ ਗੁਰਬਾਣੀ ਵਿੱਚ ਅੰਕਿਤ ਤੂਕ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਇ॥” ਨੂੰ ਸਫਲ ਕੀਤਾ ਗਿਆ ਅਤੇ ਗੁਰਬਾਣੀ ਵਿੱਚ ਅੰਕਿਤ ਤੂਕ “ਮਿਲਬੇ ਕੀ ਮਹਿਮਾ ਬਰਨ ਨਾ ਸਾਕਉ ਨਾਨਕ ਪਰੈ ਪਰੀਲਾ॥” ਸਾਰੀਆਂ ਸਿੱਖ ਸੰਪਰਦਾਵਾਂ ਨੇ ਇਕੱਤ੍ਰ ਹੋਕੇ ਜਿਸ ਵਿੱਚ ਸਿੱਖਾਂ ਦੇ ਸਿਰਮੌਰ ਲੀਡਰਾਂ ਮਾਸਟਰ ਤਾਰਾ ਸਿੰਘ, ਸ. ਸੁੰਦਰ ਸਿੰਘ ਮਜੀਠੀਆ, ਭਾਈ ਅਰਜਨ ਸਿੰਘ ਬਾਗੜੀਆ ਆਦਿ ਨੇ ਸ਼ਾਮਲ ਹੋ ਕੇ ਰੂਪਮਾਨ ਕੀਤਾ ਸੀ। ਅੱਜ ਅਸੀਂ ਵੀ, ਆਪਣੇ ਸਤਿਗੁਰੂ ਜੀ ਦੇ ਪੂਰਨਿਆਂ ਉੱਤੇ ਚਲਦੇ ਹੋਏ ਸਿੱਖ ਪੰਥ ਨੂੰ ਇਕੱਠਾ ਕਰਨ ਦਾ ਭਰਪੂਰ ਯਤਨ ਕਰ ਰਹੇ ਹਾਂ।

ਇਸ ਲਈ ਠਾਕੁਰ ਜੀ ਨੇ ਨਾਮਧਾਰੀ ਸੰਗਤ ਵਲੋਂ ਕਾਰਫਰੰਨ ਸਮੇਂ ਸਭ ਸਿੱਖਾਂ ਨੂੰ ਬੇਨਤੀ ਕੀਤੀ ਕਿ: ਇਸ ਪੁੰਨ ਕਾਰਜ ਵਿੱਚ ਅਸਾਡਾ ਸਹਿਯੋਗ ਦੇਣ ਦੀ ਕਿਰਪਾ ਕਰੋ ਤਾਕਿ ਸਿੱਖ ਪੰਥ ਦੀ ਚੜਦੀ ਕਲਾ ਹੋ ਸਕੇ। ਅਸਾਡੀ ਇੱਛਾ ਹੈ ਕਿ: ਸਤਿਗੁਰੂ ਨਾਨਕ ਦੇਵ ਜੀ ਨੂੰ ਸਾਰਾ ਸੰਸਾਰ ਸ਼ਰਧਾ ਨਾਲ ਮੰਨੇ। ਪੂਰੇ ਵਿਸ਼ਵ ਵਿੱਚ ਸਿੱਖ ਪੰਥ ਫੈਲ ਜਾਵੇ। ਇਸ ਕੰਮ ਲਈ ਆਪਾਂ ਸਾਰਿਆਂ ਨੂੰ ਪੰਥ ਦਾ ਪ੍ਰਚਾਰ ਕਰਨ ਦੀ ਲੋੜ ਹੈ। ਆਪਾਂ ਆਪਸ ਵਿੱਚ ਮਿਲ ਕੇ ਹੀ ਵਧ ਸਕਦੇ ਹਾਂ, ਲੜ ਕੇ ਤਾਂ ਘਟ ਸਕਦੇ ਹਾਂ। ਪੰਥ ਵਧਾਉਣਾ ਖਾਲਸੇ ਅੱਗੇ ਕੋਈ ਔਖਾ ਕੰਮ ਨਹੀਂ, ਕੇਵਲ ਪੰਥ ਵਧਾਉਣ ਦੀ ਸੋਚ ਬਣਾਉਣ ਦੀ ਲੋੜ ਹੈ।

ਗੁਰੁ ਨਾਨਕ ਨਾਮ ਲੇਵਾ ਸਰਬ ਸੰਪਰਦਾਇ ਕਾਨਫਰੰਸ ਕਰਨ ਦਾ ਅਸਾਡਾ ਨਾਮਧਾਰੀ ਸੰਗਤ ਦਾ ਇੱਕੋ ਹੀ ਮਨੋਰਥ ਹੈ ਕਿ ਅਸਾਡਾ ਸਿੱਖ ਪੰਥ ਜੋ ਆਪਸੀ ਫੁਟ ਕਾਰਨ ਘੱਟ ਰਿਹਾ ਹੈ। ਉਸ ਨੂੰ ਵਧਾਉਣ ਦਾ ਯਤਨ ਕਰੀਏ ਪਰ ਪੰਥ ਵੱਧੇਗਾ ਤਾਂ ਜੇ ਅਸੀਂ ਆਪਸ ਵਿੱਚ ਲੜਨਾ ਛੱਡਾਂਗੇ ਅਤੇ ਆਪਸ ਵਿੱਚ ਇਕੱਠੇ ਹੋ ਕੇ ਬੈਠਾਂਗੇ। ਇਸ ਲਈ ਅਸੀਂ ਸਭ ਗੁਰੁ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਇਕੱਠੇ ਹੋਣ ਦੇ ਯਤਨ ਕਰੀਏ। ਇਸ ਵਿੱਚ ਨਾਮਧਾਰੀ, ਨਿਰਮਲੇ, ਅਕਾਲੀ ਆਦਿ ਦੀ ਕੋਈ ਗੱਲ ਨਹੀਂ ਹੈ। ਇੱਥੇ ਗੱਲ ਸਮੂਹ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੁ ਮੰਨਣ ਵਾਲਿਆਂ ਦੀ ਹੈ ਚਾਹੇ ਉਹ ਕਿਸੇ ਰੂਪ ਵਿੱਚ ਮੰਨਦਾ ਹੈ, ਉਹ ਸਭ ਇਕੱਠੇ ਹੋ ਜਾਈਏ ਜਿਸ ਨਾਲ ਸਿੱਖ ਪੰਥ ਵਧ ਸਕੇ ਅਤੇ ਅਸੀਂ ਮਿਲਕੇ ਸਾਰੇ ਸੰਸਾਰ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਕਰੀਏ ਜਿਸ ਨਾਲ ਸਾਰਾ ਸੰਸਾਰ ਸਤਿਗੁਰੂ ਜੀ ਨੂੰ ਸ਼ਰਧਾ ਨਾਲ ਮੰਨੇ। ਇਸ ਕਾਨਫਰੰਸ ਵਿੱਚ ਸਿੱਖ ਪੰਥ ਦੀ ਬਹੁਤ ਹੀ ਮਹਾਨ ਸ਼ਖਸੀਅਤਾ ਅਕਾਲ ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ, ਤਖਤ ਦਮਦਮਾ ਸਾਹਿਵ ਦੇ ਹੈਡ ਗ੍ਰੰਥੀ ਸ. ਬਲਵੰਤ ਸਿੰਘ ਜੀ, ਭਾਈ ਇਸ਼ਰ ਸਿੰਘ ਜੀ, ਡਾਕਟਰ ਸਵਾਮੀ ਜੀ, ਕਲੇਰਾਂ ਵਾਲੇ ਸੰਤ ਜੀ, ਸ਼੍ਰੋਮਣੀ ਕਮੇਟੀ ਹਰਿਮੰਦਰ ਸਾਹਿਬ ਦੇ ਸਕੱਤਰ ਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਮੈਂਬਰ ਆਦਿ ਵੀ ਮੌਜੂਦ ਸੀ।

Comment Box