Vidiya Daate Dashmesh, Pragate Aap Parmesh

“Vidiya Daate Dashmesh, Pragate Aap Parmesh” is a new slogan introduced by Thakur Dalip Singh Ji.

On the 350th Birth Anniversary of Sri Satguru Gobind Singh Ji, a historical Poet Darbar was organised at Paonta Sahib led by Thakur Dalip Singh ji (Present head of Namdhari Sect). Thakur Ji stated that because Namdharis are also Sikhs of Shri Satguru Gobind Singh Ji, they should celebrate Gurpurab by visiting their Guru's holy places.

Thakur Dalip Singh Ji further emphasised that the distance that Namdhari Sikhs have from their origin, Thakur Ji is linking the Namdhari Sangat with their origin by eliminating those distances since the branches split from the origin cannot remain green for long.

Thakur Ji explained that by having a Poet's Darbar at Punta Sahib, we intended to emphasise this feature of our Tenth Guru that other Sikhs had overlooked. That is Shri Satguru Gobind Singh Ji's secret side - the gift of education (Vidiya Daan) and self-respect. Because Satguru Gobind Singh Ji had 52 poets in his Darbar and composed poetry from them, and he also produced wonderful poetry, and there have never been 52 poets in the darbar of any monarch afterwards. There were just 52 poets in our Satguru Ji's darbar. Satguru Ji personally educated Sikhs by writing poems, composing from poets, and interpreting old scriptures, and he motivated Sikhs to become intellectuals. Sri Satguru Gobind Singh ji initiated the dissemination of education from Paonta Sahib. That is why we are commemorating the Gur Purab of the Tenth Guru Ji at the birth spot of Vidiya Prachar "as a benefactor of education".

Reading Satguru ji's poetry, Bir Ras, gave downtrodden Indians a feeling of self-respect, and they battled the oppressors. Thakur Ji continued by adding, "Satguru Gobind Singh Ji was the provider of education. That is why everybody who believes in Dashmesh Ji should study himself and impart as much Vidiya to his entire family as feasible (especially his daughters). Make your whole family a scholar since only academics dominate, only scholars handle commerce, and only scholars are decorated with high positions. As a result, all of you should become academics and spread the name of your country, sect, and Satguru Ji across the world. Whoever studies the Sikhs with devotion to the tenth Guru, Satguru Gobind Singh Ji, will find enormous delight".

He also stated that the Sikh Panth should not argue about the Dasam Granth Sahib, but that all academics should get down and come to an agreement. By contesting Dasam Bani, the Sangat's commitment is dwindling and the panth is losing ground. It is worth thinking that Satguru Gobind Singh Ji had brought everyone together, he had closed the distance with Baba Ram Rai Ji by bringing him close to Mata Ram Quir Ji. That is why we are trying to connect all Guru Nanak Naam Lewa by following the achievements of Satguru Ji. Tenth Guru Ji will do kindness.

During this event, Thakur Dalip Singh Ji prayed at the feet of Shri Satguru Gobind Singh Ji, along with the attendees, Satguru Ji provide us the tremendous gift of education and self-respect, so that we might establish Khalsa sovereignty over the whole globe.

ਵਿੱਦਿਆ ਦਾਤੇ ਦਸ਼ਮੇਸ਼, ਪ੍ਰਗਟੇ ਆਪ ਪ੍ਰਮੇਸ਼

"ਵਿੱਦਿਆ ਦਾਤੇ ਦਸ਼ਮੇਸ਼, ਪ੍ਰਗਟੇ ਆਪ ਪ੍ਰਮੇਸ਼" ਠਾਕੁਰ ਦਲੀਪ ਸਿੰਘ ਜੀ ਵੱਲੋ ਦਿੱਤਾ ਨਵਾ ਨਾਅਰਾ।

ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਪੁਰਬ ਦੇ ਸਮੇਂ ਇਕ ਮਹਾਨ ਕਵੀ ਦਰਬਾਰ ਠਾਕੁਰ ਦਲੀਪ ਸਿੰਘ ਜੀ (ਨਾਮਧਾਰੀ ਪੰਥ ਦੇ ਵਰਤਮਾਨ ਮੁਖੀ) ਵਲੋਂ ਪਾਉਂਟਾ ਸਾਹਿਬ ਵਿਚ ਕਰਵਾਕੇ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ ਹੈ। ਠਾਕੁਰ ਜੀ ਨੇ ਦਸਿਆ ਕਿ ਨਾਮਧਾਰੀ ਵੀ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਨ, ਇਸ ਕਰਕੇ ਆਪਣੇ ਗੁਰੂ ਦੇ ਪਾਵਨ ਸਥਾਨਾਂ ਤੇ ਜਾਕੇ ਨਾਮਧਾਰੀਆਂ ਨੂੰ ਗੁਰਪੁਰਬ ਮਨਾਉਣੇ ਚਾਹੀਦੇ ਹਨ।

ਠਾਕੁਰ ਦਲੀਪ ਸਿੰਘ ਜੀ ਨੇ ਇਹ ਵੀ ਸ਼ਪਸ਼ਟ ਕੀਤਾ ਕਿ ਨਾਮਧਾਰੀ ਸਿੱਖਾਂ ਦੀਆਂ ਜੋ ਦੂਰੀਆਂ ਆਪਣੇ ਮੁਢ ਨਾਲੋਂ ਹੋ ਗਈਆਂ ਸਨ, ਠਾਕੁਰ ਜੀ ਉਹਨਾਂ ਦੂਰੀਆਂ ਨੂੰ ਮਿਟਾ ਕੇ ਨਾਮਧਾਰੀ ਸੰਗਤ ਨੂੰ ਆਪਣੇ ਮੁਢ ਨਾਲ ਜੋੜ ਰਹੇ ਹਨ ਕਿਉਂਕਿ ਮੁਢ ਨਾਲੋਂ ਟੁਟੀਆਂ ਸ਼ਾਖਾਵਾਂ ਬੁਹਤਾ ਸਮਾਂ ਹਰੀਆਂ ਨਹੀਂ ਰਹਿ ਸਕਦੀਆਂ।

ਇਸ ਨਾਲ ਠਾਕੁਰ ਜੀ ਨੇ ਦਸਿਆ ਕਿ ਪਉਂਟਾ ਸਾਹਿਬ ਵਿਖੇ ਨਾਮਧਾਰੀ ਸਿੱਖਾਂ ਵਲੋਂ ਕਵੀ ਦਰਬਾਰ ਕਰਵਾਕੇ ਅਸੀਂ ਆਪਣੇ ਦਸਵੇਂ ਪਾਤਸ਼ਾਹ ਦਾ ਉਹ ਪੱਖ ਉਜਾਗਰ ਕਰਨਾ ਚਾਹੁੰਦੇ ਸੀ ਜਿਸ ਵੱਲ ਹੋਰ ਸਿੱਖਾਂ ਦਾ ਧਿਆਨ ਨਹੀਂ ਗਿਆ। ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਉਹ ਲੁਕਿਆ ਹੋਇਆ ਪੱਖ ਹੈ – ਵਿੱਦਿਆ ਦਾਨ ਅਤੇ ਆਤਮ ਸਨਮਾਨ ਦਾ। ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ 52 ਕਵੀ ਰਖ ਕੇ ਉਹਨਾਂ ਤੋਂ ਕਵਿਤਾ ਰਚਵਾਈਆਂ ਅਤੇ ਆਪ ਵੀ ਮਨੋਹਰ ਕਵਿਤਾ ਰਚੀਆਂ ਅਤੇ ਅੱਜ ਤੱਕ ਕਦੀ ਕਿਸੇ ਰਾਜੇ ਦੇ ਦਰਬਾਰ ਵਿੱਚ 52 ਕਵੀ ਨਹੀਂ ਹੋਏ। ਇਹ ਕੇਵਲ ਅਸਾਡੇ ਸਤਿਗੁਰੂ ਜੀ ਦਾ ਹੀ ਦਰਬਾਰ ਸੀ ਜਿਥੇ 52 ਕਵੀ ਸਨ। ਸਤਿਗੁਰੂ ਜੀ ਨੇ ਆਪ ਕਵਿਤਾਵਾਂ ਰਚਕੇ, ਕਵੀਆਂ ਤੋਂ ਰਚਵਾਕੇ ਅਤੇ ਪੁਰਾਤਨ ਗਰੰਥਾਂ ਦਾ ਉਲਥਾ ਕਰਵਾਕੇ ਸਿੱਖਾਂ ਨੂੰ ਵਿੱਦਿਆ ਦਾਨ ਦਿਤਾ ਸੀ ਅਤੇ ਸਿੱਖਾਂ ਨੂੰ ਵਿਦਵਾਨ ਬਨਣ ਲਈ ਪ੍ਰੇਰਿਤ ਕੀਤਾ ਸੀ। ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਪਾਂਉਟਾ ਸਾਹਿਬ ਤੋਂ ਸ਼ੁਰੂ ਕੀਤਾ ਸੀ। ਇਸ ਲਈ ਅਸੀਂ ਦਸਵੇਂ ਪਾਤਸ਼ਾਹ ਜੀ ਦਾ ਗੁਰਪੁਰਬ ਵਿੱਦਿਆ ਪ੍ਰਚਾਰ ਦੇ ਜਨਮ ਸਥਾਨ ਤੇ “ਵਿੱਦਿਆ ਦਾਤੇ ਦੇ ਰੂਪ ਵਿੱਚ ਮਨਾ ਰਹੇ ਹਾਂ”।

ਸਤਿਗੁਰੂ ਜੀ ਵਲੋਂ ਰਚੀਆਂ-ਰਚਵਾਈਆਂ ਬੀਰ ਰਸ ਦੀਆਂ ਕਵਿਤਾ ਪੜ੍ਹ ਕੇ ਦੱਬੇ-ਕੁਚਲੇ ਭਾਰਤ ਵਾਸੀਆਂ ਵਿੱਚ ਆਤਮ ਸਨਮਾਨ ਦੀ ਭਾਵਨਾ ਪੈਦਾ ਹੋਈ ਅਤੇ ਉਹਨਾਂ ਨੇ ਜਾਬਰਾਂ ਦਾ ਮੁਕਾਬਲਾ ਕੀਤਾ। ਠਾਕੁਰ ਜੀ ਨੇ ਅਖੀਰ ਵਿਚ ਸਿੱਟਾ ਕੱਢਦਿਆਂ ਹੋਏ ਕਿਹਾ ਕਿ “ਸਤਿਗੁਰੂ ਗੋਬਿੰਦ ਸਿੰਘ ਜੀ ਵਿੱਦਿਆ ਦੇ ਦਾਤੇ ਸਨ। ਇਸ ਕਰਕੇ ਦਸ਼ਮੇਸ਼ ਜੀ ਨੂੰ ਮੰਨਣ ਵਾਲੇ ਹਰ ਇੱਕ ਨੂੰ ਚਾਹੀਦਾ ਹੈ ਕਿ ਉਹ ਆਪ ਪੜ੍ਹੇ ਅਤੇ ਆਪਣੇ ਸਾਰੇ ਪਰਿਵਾਰ (ਵਿਸ਼ੇਸ਼ ਰੂਪ ਵਿੱਚ ਆਪਣੀਆਂ ਕੁੜੀਆਂ) ਨੂੰ ਵੱਧ ਤੋਂ ਵੱਧ ਵਿੱਦਿਆ ਪੜ੍ਹਾਵੇ। ਆਪ ਵਿਦਵਾਨ ਬਣੇ ਅਤੇ ਸਾਰੇ ਪਰਿਵਾਰ ਨੂੰ ਵੱਡਾ ਵਿਦਵਾਨ ਬਣਾਵੇ ਕਿਉਂਕਿ ਵਿਦਵਾਨ ਹੀ ਰਾਜ ਕਰਦੇ ਹਨ, ਵਿਦਵਾਨ ਹੀ ਵਪਾਰ ਕਰਦੇ ਹਨ ਅਤੇ ਵਿਦਵਾਨ ਹੀ ਉੱਚ ਪਦਵੀਆਂ ਤੇ ਸੁਸ਼ੋਭਿਤ ਹੁੰਦੇ ਹਨ। ਇਸ ਲਈ ਆਪ ਸਭ ਵੀ ਵਿਦਵਾਨ ਬਣਕੇ ਆਪਣੇ ਦੇਸ਼, ਪੰਥ ਅਤੇ ਆਪਣੇ ਸਤਿਗੁਰੂ ਦਾ ਨਾਮ ਸੰਸਾਰ ਵਿੱਚ ਰੋਸ਼ਨ ਕਰੋ। ਜਿਹੜਾ ਵੀ ਸਿੱਖ ਦਸਵੇਂ ਪਾਤਸ਼ਾਹ ਉੱਤੇ ਸ਼ਰਧਾ ਰੱਖ ਕੇ ਵਿੱਦਿਆ ਪੜ੍ਹੇਗਾ, ਉਸ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਅਪਾਰ ਖੁਸ਼ੀਆਂ ਬਖਸ਼ਨਗੇ”।

ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਪੰਥ ਨੂੰ ਦਸਮ ਗ੍ਰੰਥ ਸਾਹਿਬ ਬਾਰੇ ਵਿਵਾਦ ਨਹੀਂ ਕਰਨਾ ਚਾਹੀਦਾ ਸਗੋਂ ਸਭ ਵਿਦਵਾਨਾਂ ਨੂੰ ਬੈਠ ਕੇ ਕਿਸੇ ਗੱਲ ਉੱਤੇ ਸਹਿਮਤੀ ਕਰ ਲੈਣੀ ਚਾਹੀਦੀ ਹੈ। ਦਸਮ ਬਾਣੀ ਉੱਤੇ ਵਿਵਾਦ ਕਰਨ ਨਾਲ ਸੰਗਤ ਦੀ ਸ਼ਰਧਾ ਘਟ ਕੇ ਪੰਥ ਦਾ ਨੁਕਸਾਨ ਹੋ ਰਿਹਾ ਹੈ। ਇਹ ਗੱਲ ਸੋਚਣ ਵਾਲੀ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਭ ਨੂੰ ਜੋੜਿਆ ਸੀ, ਮਾਤਾ ਰਾਮ ਕੁਇਰ ਜੀ ਨਾਲ ਨੇੜ ਕਰਕੇ ਬਾਬਾ ਰਾਮਰਾਇ ਜੀ ਵਾਲੀਆਂ ਦੂਰੀਆਂ ਸਮਾਪਤ ਕੀਤੀਆ ਸਨ। ਇਸ ਲਈ ਅਸੀਂ ਸਤਿਗੁਰੂ ਜੀ ਦੇ ਪਾਏ ਪੂਰਨਿਆਂ ਉੱਤੇ ਚਲਕੇ ਸਾਰੇ ਗੁਰੁ ਨਾਨਕ ਨਾਮ ਲੇਵਾ ਨੂੰ ਜੋੜਨ ਦਾ ਯਤਨ ਕਰ ਰਹੇ ਹਾਂ। ਕਿਰਪਾ ਦਸਵੇਂ ਪਾਤਸ਼ਾਹ ਜੀ ਆਪ ਕਰਨਗੇ।

ਇਸ ਸਮਾਗਮ ਦੌਰਾਨ ਠਾਕੁਰ ਦਲੀਪ ਸਿੰਘ ਜੀ ਨੇ ਸਮਾਗਮ ਵਿੱਚ ਹਾਜਰ ਸੰਗਤ ਨਾਲ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕੰਵਲਾ ਵਿੱਚ ਅਰਦਾਸ ਕੀਤੀ ਕਿ ਸਤਿਗੁਰੂ ਜੀ ਸਾਨੂੰ ਵਿੱਦਿਆ ਦੀ ਮਹਾਨ ਦਾਤ ਬਖਸ਼ੋ ਅਤੇ ਸਾਨੂੰ ਆਤਮ-ਸਨਮਾਨ ਬਖਸ਼ੋ, ਜਿਸ ਨਾਲ ਅਸੀਂ ਸਾਰੇ ਸੰਸਾਰ ਉਪਰ ਖਾਲਸਾ ਰਾਜ ਕਾਇਮ ਕਰ ਸਕੀਏ।

Comment Box